ਜਦੋਂ ਵੀ ਤੁਸੀਂ ਆਨਲਾਈਨ ਜਾਓ ਤਾਂ ਪੱਕਾ ਕਰੋ ਕਿ ਤੁਸੀਂ ਸੁਰੱਖਿਅਤ ਹੋ

ਨਵਾਂ ਫਾਇਰਫਾਕਸ ਵਰਤਣ ਲਈ ਧੰਨਵਾਦ ਹੈ। ਜਦੋਂ ਤੁਸੀਂ ਫਾਇਰਫਾਕਸ ਚੁਣਦੇ ਹੋ ਤਾਂ ਤੁਸੀਂ ਆਪਣੇ ਤੇ ਹਰੇਕ ਲਈ ਜ਼ਿਆਦਾ ਵਧੀਆ ਵੈੱਬ ਲਈ ਸਹਿਯੋਗ ਦਿੰਦੇ ਹੋ। ਹੁਣ ਖੁਦ ਨੂੰ ਸੁਰੱਖਿਅਤ ਬਣਾਉਣ ਲਈ ਅਗਲਾ ਕਦਮ ਲਵੋ।

  • ਆਪਣੇ-ਆਪ ਪਰਦੇਦਾਰੀ ਚੁਣੋ

    ਇੰਟਰਨੈੱਟ ਤੁਹਾਡੇ ਨਿੱਜੀ ਡਾਟੇ ਲਈ ਨਾਜਾਇਜ਼ ਸੰਨ੍ਹ ਲਾਉਣ ਲਈ ਨਵੇਂ ਢੰਗ ਲੱਭਦਾ ਹੈ। ਤੁਹਾਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਢੰਗ ਲੱਭਣ ਦੇ ਮਕਸਦ ਲਈ ਡਟਿਆ ਰਹਿਣ ਵਾਲਾ ਇੱਕਲਾ ਬਰਾਊਜ਼ਰ ਫਾਇਰਫਾਕਸ ਹੀ ਹੈ।

  • ਹਰ ਡਿਵਾਈਸ ਲਈ ਆਜ਼ਾਦੀ ਚੁਣੋ

    ਫਾਇਰਫਾਕਸ ਵਿੰਡੋਜ਼, iOS, ਐਂਡਰਾਈਂਡ, ਲੀਨਕਸ… ਅਤੇ ਉਹਨਾਂ ਸਭ ਲਈ ਤੇਜ਼ ਅਤੇ ਸੁਰੱਖਿਅਤ ਹੈ। ਸਾਨੂੰ ਤੁਹਾਡੀਆਂ ਪਸੰਦਾਂ ਵਿੱਚ ਲਾਕ ਕਰਨ ਜਾਂ ਮੁੜ-ਸੈੱਟ ਵਿੱਚ ਕੋਈ ਦਿਲਚਸਪੀ ਨਹੀਂ ਹੈ।

  • ਕਾਰਪੋਰੇਟ ਅਜ਼ਾਦੀ ਚੁਣੋ

    ਫਾਇਰਫਾਕਸ ਹੀ ਸਿਰਫ਼ ਵੱਡਾ ਆਜ਼ਾਦ ਬਰਾਊਜ਼ਰ ਹੈ। Chrome, Edge ਅਤੇ Brave ਸਭ ਗੂਗਲ ਕੋਡ ਉੱਤੇ ਬਣਾਏ ਗਏ ਹਨ, ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਇਸ਼ਤਿਹਾਰ ਨੈੱਟਵਰਕ ਹੈ।