ਮੁਫ਼ਤ ਪਾਸਵਰਡ ਮੈਨੇਜਰ

Firefox ਵੈੱਬਸਾਈਟਾਂ ਖੋਲ੍ਹਣ ਲਈ ਤੁਹਾਡੇ ਵਰਤੋਂਕਾਰ-ਨਾਂ ਅਤੇ ਪਾਸਵਰਡ ਨੂੰ ਸੁਰੱਖਿਅਤ ਰੂਪ ਵਿੱਚ ਸੰਭਾਲਦਾ ਹੈ, ਅਗਲੀ ਵਾਰ ਵੈੱਬਸਾਈਟ ਖੋਲ੍ਹਣ ਦੌਰਾਨ ਤੁਹਾਡੇ ਲਈ ਉਹਨਾਂ ਨੂੰ ਆਪਣੇ-ਆਪ ਭਰਦਾ ਹੈ ਅਤੇ ਇਸ ਦੇ ਵਿੱਚ ਮੌਜੂਦ ਪਾਸਵਰਡ ਇੰਤਜ਼ਾਮ ਕਰਨ ਵਾਲੇ ਫ਼ੀਚਰ ਨਾਲ ਤੁਹਾਡੇ ਸੰਭਾਲੇ ਹੋਏ ਲਾਗਇਨਾਂ ਦਾ ਇੰਤਜ਼ਾਮ ਕਰਨ ਦਿੰਦਾ ਹੈ।

ਮੁਫ਼ਤ Mozilla ਖਾਤਾ ਨਾਲ ਤੁਸੀਂ ਆਪਣੇ ਸਾਰੇ ਡਿਵਾਈਸਾਂ ਉੱਤੇ ਆਪਣੇ ਪਾਸਵਰਡਾਂ ਨੂੰ ਸੁਰੱਖਿਅਤ ਢੰਗ ਨਾਲ ਸਿੰਕ ਕਰ ਸਕਦੇ ਹੋ। ਤੁਹਾਡੇ ਕੋਲ Mozilla ਦੇ ਹੋਰ ਪਰਦੇਦਾਰੀ ਦੀ ਆਦਰ ਕਰਨ ਵਾਲੇ ਸਾਰੇ ਉਤਪਾਦਾਂ ਲਈ ਵੀ ਪਹੁੰਚ ਹੋ ਸਕਦੀ ਹੈ।

ਹੋਰ ਲਾਗਇਨ ਲਈ ਪਾਸਵਰਡ ਆਪਣੇ-ਆਪ ਭਰੋ

Firefox ਤੁਹਾਡੇ ਸੰਭਾਲੇ ਹੋਏ ਵਰਤੋਂਕਾਰ-ਨਾਂ ਅਤੇ ਪਾਸਵਰਡ ਦੀ ਜਾਣਕਾਰੀ ਆਪਣੇ-ਆਪ ਭਰ ਸਕਦਾ ਹੈ। ਜੇ ਤੁਹਾਡੇ ਕੋਲ ਕਿਸੇ ਸਾਈਟ ਲਈ ਇੱਕ ਤੋਂ ਵੱਧ ਲਾਗਇਨ ਹੋਣ ਤਾਂ ਤੁਸੀਂ ਜੋ ਵੀ ਖਾਤਾ ਚਾਹੋ ਉਹ ਚੁਣ ਸਕਦੇ ਹੋ ਅਤੇ ਬਾਕੀ ਕੰਮ ਅਸੀਂ ਕਰ ਦਿਆਂਗੇ।

Firefox ਨਾਲ ਵੈੱਬਸਾਈਟ ਉੱਤੇ ਲਾਗਇਨ ਫਾਰਮ ਦੀ ਤਸਵੀਰ ਹੈ, ਜਿੱਥੇ ਲਾਗਇਨ ਕਰਨ ਸਮੇਂ ਚੁਣਨ ਲਈ ਸੰਭਾਲੇ ਹੋਏ ਕਈ ਖਾਤੇ ਦਿਖਾਏ ਜਾ ਰਹੇ ਹਨ।

ਪਾਸਵਰਡ ਦਰਾਮਦ ਕਰੋ

You can use the import wizard to easily (magically) import usernames and passwords stored on Chrome, Edge, Safari or any other browsers. Select Passwords from the menu, and then click “import them into Firefox” at the bottom of the Logins & Passwords page.

Image of the Firefox import wizard dialog, showing options to import settings and data from other browsers.

ਹੁਣ ਤੁਹਾਡੇ ਪਾਸਵਰਡਾਂ ਨੂੰ ਮੁੜ ਵਰਤਣ ਦੀ ਲੋੜ ਨਹੀਂ ਹੈ

ਵੈੱਬ ਉੱਤੇ ਤੁਹਾਡੇ ਹਰ ਲਾਗਇਨ ਲਈ Firefox ਨੂੰ ਮਜ਼ਬੂਤ, ਵਿਲੱਖਣ ਪਾਸਵਰਡ ਬਣਾਉਣ ਦਿਓ — ਇਸ ਢੰਗ ਨਾਲ ਜੇ ਤੁਹਾਡੇ ਪਾਸਵਰਡ ਕਿਸੇ ਸੁਰੱਖਿਆ ਸੰਨ੍ਹਮਾਰੀ ਵਿੱਚ ਚੋਰੀ ਹੋ ਵੀ ਜਾਣ ਤਾਂ ਇਹ ਸਿਰਫ਼ ਇੱਕ ਹੀ ਖਾਤੇ ਨੂੰ ਪ੍ਰਭਾਵਿਤ ਕਰਨ, ਨਾ ਕਿ ਸਾਰਿਆਂ ਨੂੰ।

ਵੈੱਬਸਾਈਟ ਦਾ ਸਾਈਨ ਅੱਪ ਕਰਨ ਵਾਲੀ ਤਸਵੀਰ ਹੈ, ਜਿੱਥੇ Firefox ਵਲੋਂ ਮਜ਼ਬੂਤ ਪਾਸਵਰਡ ਸੁਝਾਇਆ ਜਾ ਰਿਹਾ ਹੈ, ਜਿਸ ਨੂੰ ਭਵਿੱਖ ਵਿੱਚ ਵਰਤਣ ਲਈ ਆਪਣੇ-ਆਪ ਸੰਭਾਲਿਆ ਜਾਵੇਗਾ।

ਪਾਸਵਰਡ ਸੁਰੱਖਿਆ ਚੇਤਾਵਨੀਆਂ

Firefox ਤੁਹਾਨੂੰ ਸਾਵਧਾਨ ਕਰਦਾ ਹੈ, ਜੇ ਕਿਧਰੇ ਕਿਸੇ ਡਾਟਾ-ਸੰਨ੍ਹਮਾਰੀ ਵਿੱਚ ਤੁਹਾਡਾ ਪਾਸਵਰਡ ਸਾਹਮਣੇ ਆ ਗਿਆ ਹੋਵੇ। ਤਾਂ ਕਿ ਹੈਕਰਾਂ ਵਲੋਂ ਤੁਹਾਡੇ ਕਰੈਡਿਟ ਕਾਰਡਾਂ ਦੀ ਵਰਤੋਂ ਕੀਤੇ ਜਾਣ ਪਹਿਲਾਂ ਤੁਸੀਂ ਇਸ ਨੂੰ ਬਦਲ ਸਕੋ।

Image of the Firefox password manager displaying an alert message that reads “This password has been used on another account that was likely in a data breach. Reusing credentials puts all your accounts at risk. Change this password.”