ਪਿੱਛੇ ਵੇਖਦੇ ਹਾਂ। ਅੱਗੇ ਵੇਖਦੇ ਹਾਂ।

ਮੋਜ਼ੀਲਾ ਇੰਟਰਨੈਟ ਉੱਤੇ ਆਜ਼ਾਦੀ, ਖੋਜਾਂ ਤੇ ਮੌਕਿਆਂ ਦੇ ਪ੍ਰਸਾਰ ਲਈ ਮੌਜੂਦ ਹੈ।
ਨੇੜਿਓ ਵੇਖੋ ਕਿ ਅਸੀਂ ਕੌਣ ਹਾਂ, ਜਿਸ ਵਿੱਚ ਸਾਡੀਆਂ ਕੁਝ ਸਭ ਤੋਂ ਵੱਡੀਆਂ ਪ੍ਰਾਪਤੀਆਂ ਤੇ ਮੀਲ ਪੱਥਰ ਸ਼ਾਮਿਲ ਹਨ।

 • 01

  ਮੌਜ਼ੀਲਾ ਪ੍ਰੋਜੈਕਟ ਨੂੰ ਨੈਟਸਕੇਪ ਵਿਖੇ 31 ਮਾਰਚ, 1998 ਨੂੰ ਵੈੱਬ ਉੱਤੇ ਵਰਤੋਂਕਾਰਾਂ ਨੂੰ ਚੋਣ ਦੇਣ ਅਤੇ ਖੋਜਾਂ ਵਧਾਉਣ ਲਈ ਜਾਰੀ ਕੀਤਾ ਗਿਆ।

 • 02

  ਮਾਣ ਨਾਲ ਗ਼ੈਰ-ਮੁਨਾਫ਼ਾ, ਮੋਜ਼ੀਲਾ ਫਾਇਰਫੌਕਸ ਵਰਗੇ ਉਤਪਾਦਾਂ ਨੂੰ ਹਰ ਸੰਭਵ ਤੌਰ ਤੇ ਉਪਭੋਗਤਾਵਾਂ ਦੇ ਹੱਥਾਂ ਵਿੱਚ ਵੈਬ ਦੀ ਸ਼ਕਤੀ ਨੂੰ ਬਣਾਈ ਰੱਖਣ ਦੇ ਮਕਸਦ ਨਾਲ ਬਣਾਉਂਦਾ ਹੈ।

 • 03

  10,000 ਤੋਂ ਵੱਧ ਲੋਕਾਂ ਨੇ 2004 ਵਿੱਚ ਸ਼ੁਰੂ ਕੀਤੇ ਫਾਇਰਫਾਕਸ 1.0 ਉੱਤੇ ਦ ਨਿਊਯਾਰਕ ਟਾਈਮਜ਼ ਵਿੱਚ ਇੱਕ ਪੂਰਾ ਸਫਾ ਵਿਗਿਆਪਨ ਦਾ ਭੁਗਤਾਨ ਕਰਕੇ ਸਾਡੇ ਮਿਸ਼ਨ ਲਈ ਆਪਣਾ ਸਮਰਥਨ ਪ੍ਰਗਟਾਇਆ।

 • 04

  ਅੱਜ ਮੌਜ਼ੀਲਾ ਲਈ ਯੋਗਦਾਨ ਪਾਉਣ ਵਾਲੇ ਹਰ ਮਹਾਂਦੀਪ, ਜਿਸ ਵਿੱਚ ਐਂਟਾਰਟਿਕਾ ਵੀ ਸ਼ਾਮਲ ਹੈ (ਜਿੱਥੇ 80% ਲੋਕ ਫਾਇਰਫਾਕਸ ਵਰਤਦੇ ਹਨ), ਵਿੱਚ ਮੌਜੂਦ ਹਨ।

 • 05

  ਫਾਇਰਫਾਕਸ ਐਡ-ਆਨ ਤੁਹਾਨੂੰ ਆਪਣੇ ਵੈਬ ਤਜਰਬੇ ਨੂੰ ਆਪਣੇ ਆਪ ਤਿਆਰ ਕਰਨ ਅਤੇ ਕੰਟਰੋਲ ਕਰਨ ਲਈ ਸਹਾਇਕ ਹੈ। ਉਨ੍ਹਾਂ ਵਿੱਚੋਂ ਲਗਪਗ 4 ਅਰਬ ਲੋਕਾਂ ਨੂੰ ਹੁਣ ਤੱਕ ਉਪਭੋਗਤਾਵਾਂ ਦੁਆਰਾ ਡਾਉਨਲੋਡ ਕੀਤਾ ਗਿਆ ਹੈ।

 • 06

  ਮੋਜ਼ੀਲਾ ਬ੍ਰਾਉਜ਼ਰ ਇਨਵੌਂਸੈਸ਼ਨਾਂ ਦੇ ਨਾਲ ਔਨਲਾਈਨ ਗੋਪਨੀਯਤਾ ਦੇ ਰੂਪ ਵਿੱਚ ਅਗਵਾਈ ਕਰ ਰਿਹਾ ਹੈ ਜਿਵੇਂ ਕਿ ਡੂ ਨਾਟ ਟਰੈਕ ਅਤੇ ਲਾਈਟਬੀਮ, ਜੋ ਉਪਭੋਗਤਾਵਾਂ ਨੂੰ ਉਹਨਾਂ ਦੇ ਨਿੱਜੀ ਡਾਟਾ ਤੇ ਵੱਧ ਨਿਯੰਤਰਣ ਪ੍ਰਦਾਨ ਕਰਦੇ ਹਨ।

 • 07

  ਸਾਡੀ ਗਲੋਬਲ ਕਮਿਊਨਿਟੀ ਨੇ ਫਾਇਰਫਾਕਸ ਨੂੰ 70 ਤੋਂ ਜਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਮਦਦ ਕੀਤੀ ਹੈ, ਜਿਸ ਨਾਲ ਵਿਸ਼ਵ ਦੀ 90% ਤੋਂ ਵੱਧ ਆਬਾਦੀ ਲਈ ਬਰਾਊਜ਼ਰ ਉਪਲੱਬਧ ਹੋ ਗਿਆ ਹੈ।

 • 08

  2008 ਵਿਚ, 8,002,530 ਵਿਅਕਤੀਆਂ ਨੇ "24 ਘੰਟੇ ਵਿਚ ਇਕ ਸਾਫਟਵੇਅਰ ਐਪਲੀਕੇਸ਼ਨ ਦੇ ਜ਼ਿਆਦਾਤਰ ਡਾਉਨਲੋਡਸ" ਲਈ ਗਿਨਿਜ਼ ਵਰਲਡ ਰਿਕਾਰਡ ਨੂੰ ਕਾਇਮ ਕਰਨ ਲਈ ਇਕ ਦਿਨ ਵਿਚ ਫਾਇਰਫਾਕਸ ਚੁਣਿਆ।

 • 09

  ਮੋਜ਼ੀਲਾ ਸਮਾਰੋਹ ਸਾਡੀ ਸਭ ਤੋਂ ਵੱਡੀ ਸਾਲਾਨਾ ਸਮਾਗਮ ਹੈ, ਜੋ ਵੈਬ ਦੀ ਪੂਰੀ ਸ਼ਕਤੀ ਅਤੇ ਸਮਰੱਥਾ ਨੂੰ ਮਹਿਸੂਸ ਕਰਨ ਲਈ ਸੈਂਕੜੇ ਸਿਰਜਣਾਤਮਕ ਦਿਮਾਗ ਨੂੰ ਲਿਆਉਂਦਾ ਹੈ।

 • 10

  ਮੋਜ਼ੀਲਾ ਵੈਬਮੈੱਕਰ ਵਧੇਰੇ ਵੈਬ-ਸਾਖਰਤਾ ਗ੍ਰਹਿ ਬਣਾਉਣ ਲਈ ਕੰਮ ਕਰਦਾ ਹੈ, ਜੋ ਲੋਕਾਂ ਨੂੰ ਆਪਣੀ ਆਨਲਾਈਨ ਜ਼ਿੰਦਗੀ ਦਾ ਵੱਧ ਕੰਟਰੋਲ ਕਰਨ ਵਿਚ ਮਦਦ ਕਰਨ ਲਈ ਟੂਲ ਅਤੇ ਪ੍ਰੋਜੈਕਟਾਂ ਪ੍ਰਦਾਨ ਕਰਦਾ ਹੈ।

 • 11

  ਐਡਰਾਇਡ ਲਈ ਫਾਇਰਫਾਕਸ ਫੋਨ ਅਤੇ ਟੈਬਲੇਟ ਲਈ ਫਾਇਰਫਾਕਸ ਡੈਸਕਟਾਪ ਬਰਾਊਜ਼ਿੰਗ ਤਜਰਬੇ ਨੂੰ ਮਿਲਦੀ ਹੈ। Google Play ਤੇ ਉਪਲਬਧ, ਇਸ ਨੂੰ 80 ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ।

 • 12

  ਮੋਜ਼ੀਲਾ ਡਿਵੈਲਪਰ ਨੈਟਵਰਕ ਕਮਿਊਨਿਟੀ ਦੁਆਰਾ ਚਲਾਏ ਜਾਂਦੇ ਇੱਕ ਵੈਬ ਸਰੋਤ ਹੁੰਦਾ ਹੈ ਜੋ ਹਰੇਕ ਮਹੀਨੇ 2 ਮਿਲੀਅਨ ਸੈਲਾਨੀਆਂ ਲਈ ਸਭ ਤੋਂ ਵਧੀਆ ਦਸਤਾਵੇਜ਼, ਟਿਊਟੋਰਿਅਲ ਅਤੇ ਉਪਲੱਬਧ ਟੂਲ ਪ੍ਰਦਾਨ ਕਰਵਾਉਂਦਾ ਹੈ।

 • 13

  ਮੋਜ਼ੀਲਾ ਹਰ ਕਿਸੇ ਦੇ ਫਾਇਦੇ ਲਈ ਵੈਬ ਨੂੰ ਸਾਂਝਾ ਜਨਤਕ ਸਰੋਤ ਵਜੋਂ ਦੇਖਭਾਲ ਅਤੇ ਸਾਂਭ ਸੰਭਾਲ ਲਈ ਕੰਮ ਕਰਦਾ ਹੈ।

 • 14

  2013 ਨੂੰ ਮੌਜ਼ੀਲਾ ਨੇ ਫਾਇਰਫਾਕਸ OS ਜਾਰੀ ਕੀਤਾ ਤਾਂ ਕਿ ਸਮਾਰਟ-ਫ਼ੋਨਾਂ ਉੱਤੇ ਵੈੱਬ ਦੀ ਪੂਰੀ ਸਮਰੱਥਾ ਨੂੰ ਮਾਣਿਆ ਜਾ ਸਕੇ ਅਤੇ ਇੱਕ ਵਾਰ ਫੇਰ ਆਨਲਾਈਨ ਆਉਣ ਵਾਲੇ ਲੋਕਾਂ ਦੀ ਨਵੀਂ ਪੀੜ੍ਹੀ ਨੂੰ ਕੰਟਰੋਲ ਅਤੇ ਚੋਣ ਦਾ ਮੌਕਾ ਦਿੱਤਾ।

 • 15

  ਮੋਜ਼ੀਲਾ ਦਾ ਕੰਮ ਹਜ਼ਾਰਾਂ ਵਲੰਟੀਅਰਾਂ ਦਾ ਧੰਨਵਾਦ ਕਰਕੇ ਸੰਭਵ ਹੋ ਗਿਆ ਹੈ ਜੋ ਵਿਸ਼ਵਾਸ ਕਰਦੇ ਹਨ ਕਿ ਵੈੱਬ ਖੁੱਲ੍ਹੀ ਰਹਿਣੀ ਚਾਹੀਦੀ ਹੈ ਅਤੇ ਸਾਰਿਆਂ ਲਈ ਪਹੁੰਚਯੋਗ ਹੈ।