ਡਾਟਾ ਪਰਦੇਦਾਰੀ ਸਿਧਾਂਤ

Mozilla ਐਲਾਨਾਮੇ ਤੋਂ ਅੱਗੇ ਦਿੱਤੇ ਪੰਜ ਸਿਧਾਂਤ ਤੇ ਜਾਣਕਾਰੀ ਹੈ ਕਿ ਅਸੀਂ ਕਿਵੇਂ

  • ਆਪਣੇ ਉਤਪਾਦ ਤੇ ਸੇਵਾਵਾਂ ਨੂੰ ਵਿਕਸਿਤ ਕਰਦੇ ਹਾਂ
  • ਸਾਡੇ ਵਲੋਂ ਇਕੱਠੇ ਕੀਤੇ ਵਰਤੋਂਕਾਰ ਡੇਟੇ ਦਾ ਪ੍ਰਬੰਧ ਕਰਦੇ ਹਾਂ
  • ਹਿੱਸੇਦਾਰਾਂ ਦੀ ਚੋਣ ਤੇ ਤਾਲਮੇਲ ਕਰਦੇ ਹਾਂ
  • ਆਪਣੀ ਪਬਲਿਕ ਨੀਤੀ ਅਤੇ ਸਮਰਥਕ ਅਮਲ ਨੂੰ ਤਿਆਰ ਕਰਦੇ ਹਾਂ
  1. ਕੋਈ ਹੈਰਾਨੀ ਨਹੀ

    ਜਾਣਕਾਰੀ ਨੂੰ ਇਸ ਢੰਗ ਨਾਲ ਵਰਤਣ ਤੇ ਸਾਂਝਾ ਕਰਨ ਕਿ ਉਹ ਸਪਸ਼ਟ ਅਤੇ ਵਰਤੋਂਕਾਰ ਲਈ ਫਾਇਦੇਮੰਦ ਰਹੇ।

  2. ਵਰਤੋਂਕਾਰ ਕੰਟਰੋਲ

    ਉਤਪਾਦ ਬਣਾਉਣ ਤੇ ਵਧੀਆ ਅਮਲਾਂ ਦੇ ਸਮਰਥਕ ਬਣਨਾ ਜਿਸ ਨਾਲ ਵਰਤੋਂਕਾਰ ਆਪਣੇ ਡਾਟੇ ਤੇ ਆਨਲਾਈਨ ਤਜਰਬੇ ਉੱਤੇ ਪੂਰਾ ਕੰਟਰੋਲ ਰੱਖ ਸਕਣ।

  3. ਸੀਮਿਤ ਡਾਟਾ

    ਉਹੀ ਇਕੱਤਰ ਕਰਨਾ ਜਿਸ ਦੀ ਸਾਨੂੰ ਲੋੜ ਹੈ, ਜਿੱਥੇ ਵੀ ਪਛਾਣ ਹਟਾ ਸਕਦੇ ਹਾਂ ਹਟਾਉਣੀ, ਅਤੇ ਜਿਸ ਦੀ ਲੋੜ ਨਹੀਂ ਹੈ, ਉਸ ਨੂੰ ਹਟਾਉਣਾ।

  4. ਸਚੇਤ ਸੈਟਿੰਗਾਂ

    ਸੁਰੱਖਿਆ ਤੇ ਵਰਤੋਂਕਾਰ ਤਜਰਬੇ ਵਿਚਾਲੇ ਸੋਚੇ-ਸਮਝੇ ਸੰਤੁਲਨ ਨਾਲ ਤਿਆਰ ਕੀਤਾ ਡਿਜ਼ਾਇਨ।

  5. ਮਜ਼ਬੂਤੀ ਨਾਲ ਸੁਰੱਖਿਆ

    ਬਹੁ-ਪੱਧਰੀ ਸੁਰੱਖਿਆ ਕੰਟਰੋਲ ਤੇ ਅਮਲਾਂ ਦਾ ਪ੍ਰਬੰਧ, ਜਿਹਨਾਂ ਵਿੱਚੋਂ ਬਹੁਤਿਆਂ ਦੀ ਲੋਕਾਂ ਵਲੋਂ ਜਾਂਚ ਕੀਤੀ ਜਾ ਸਕਦੀ ਹੈ।