Firefox

ਟਿਕਾਣੇ ਬਾਰੇ ਜਾਣਕਾਰੀ ਨਾਲ ਬਰਾਊਜ਼ ਕਰੋ

ਫਾਇਰਫਾਕਸ ਵੈੱਬਸਾਈਟਾਂ ਨੂੰ ਦੱਸ ਸਕਦਾ ਹੈ ਕਿ ਤੁਸੀਂ ਕਿਹੜੇ ਥਾਂ ਉੱਤੇ ਹੋ, ਤਾਂ ਤੁਸੀਂ ਹੋਰ ਸਬੰਧਿਤ ਅਤੇ ਵਧੀਆ ਫਾਇਦੇਮੰਦ ਜਾਣਕਾਰੀ ਲੱਭ ਸਕੋ। ਇਹ ਵੈੱਬ ਨੂੰ ਚੁਸਤ ਬਣਾਉਣ ਲਈ ਹੈ – ਅਤੇ ਇਹ ਢੰਗ ਨਾਲ ਕੀਤਾ ਜਾਂਦਾ ਹੈ ਕਿ ਤੁਹਾਡੀ ਪਰਾਈਵੇਸੀ ਕਾਇਮ ਰਹਿੰਦੀ ਹੈ। ਇੱਕ ਵਾਰ ਵਰਤ ਕੇ ਵੇਖੋ!

ਸਵਾਲ-ਜਵਾਬ

ਟਿਕਾਣੇ ਬਾਰੇ ਜਾਣਕਾਰੀ ਨਾਲ ਬਰਾਊਜ਼ਿੰਗ ਕੀ ਹੈ?

ਵੈੱਬਸਾਈਟਾਂ, ਜੋ ਟਿਕਾਣਾ-ਅਧਾਰਿਤ ਬਰਾਊਜ਼ਿੰਗ ਵਰਤਦੀਆਂ ਹਨ, ਤੁਹਾਡੇ ਤੋਂ ਤੁਹਾਡੀ ਸਥਿਤੀ (ਟਿਕਾਣਾ) ਪੁੱਛਦੀਆਂ ਹਨ ਤਾਂ ਕਿ ਤੁਹਾਡੀ ਲਈ ਹੋਰ ਵੀ ਢੁੱਕਵੀਂ ਜਾਣਕਾਰੀ ਉਪਲੱਬਧ ਕਰਵਾਈ ਜਾ ਸਕੇ ਜਾਂ ਖੋਜ ਲਈ ਤੁਹਾਡਾ ਸਮਾਂ ਬਚਾਇਆ ਜਾ ਸਕੇ। ਮੰਨ ਲਵੋ ਕਿ ਤੁਸੀਂ ਆਪਣੇ ਖੇਤਰ ਵਿੱਚ ਹੋਟਲ ਲੱਭਣਾ ਚਾਹੁੰਦੇ ਹੋ। ਇੱਕ ਵੈੱਬਸਾਈਟ ਤੁਹਾਨੂੰ ਤੁਹਾਡੇ ਟਿਕਾਣੇ ਬਾਰੇ ਪੁੱਛੇਗੀ ਤਾਂ ਕਿ ਕੇਵਲ "ਹੋਟਲ" ਦੀ ਖੋਜ ਕਰਨ ਨਾਲ ਤੁਹਾਨੂੰ ਲੋੜੀਦੇ ਜਵਾਬ ਦਿੱਤੇ ਜਾ ਸਕਣ... ਹੋਰ ਕੋਈ ਜਾਣਕਾਰੀ ਜਾਂ ਲਿਖਣ ਦੀ ਲੋੜ ਨਹੀਂ।

ਜਾਂ, ਜੇ ਤੁਸੀਂ ਕਿਸੇ ਪਾਸੇ ਜਾਣ ਲਈ ਰਾਹ ਲੱਭ ਰਹੇ ਹੋ, ਤਾਂ ਵੈੱਬਸਾਈਟ ਨੂੰ ਪਤਾ ਹੋਵੇਗਾ ਕਿ ਤੁਸੀਂ ਕਿੱਥੋਂ ਸ਼ੁਰੂ ਕਰ ਰਹੇ ਹੋ ਤਾਂ ਕਿ ਤੁਹਾਨੂੰ ਕੇਵਲ ਇਹ ਦੱਸਣਾ ਪਵੇਗਾ ਕਿ ਤੁਸੀਂ ਕਿੱਥੇ ਜਾਣਾ ਹੈ।

ਇਹ ਸਰਵਿਸ ਪੂਰੀ ਤਰ੍ਹਾਂ ਲੋੜ ਮੁਤਾਬਕ (ਚੋਣਵੀਂ) ਹੈ – ਫਾਇਰਫਾਕਸ ਤੁਹਾਡੇ ਤੋਂ ਪੁੱਛੇ ਬਿਨਾਂ ਤੁਹਾਡਾ ਟਿਕਾਣਾ ਸਾਂਝਾ ਨਹੀਂ ਕਰਦਾ ਹੈ – ਅਤੇ ਤੁਹਾਡੀ ਨਿੱਜੀ ਜਾਣਕਾਰੀ (privacy) ਦਾ ਪੂਰਾ ਸਨਮਾਨ ਕਰਦੇ ਹੋ ਹੀ ਕੀਤਾ ਜਾਂਦਾ ਹੈ। ਅਤੇ ਹਾਂ ਇਸ ਨੂੰ ਫਾਇਰਫਾਕਸ ਦੇ ਬਾਕੀ ਭਾਗਾਂ ਵਾਂਗ ਖੁੱਲ੍ਹੇ ਸਟੈਂਡਰਡਾਂ ਦੇ ਮੁਤਾਬਕ ਹੀ ਤਿਆਰ ਕੀਤਾ ਗਿਆ ਹੈ ਤਾਂ ਵੈੱਬ ਡਿਵੈਲਪਰ ਇਸ ਨੂੰ ਸੌਖੀ ਤਰ੍ਹਾਂ ਵਰਤ ਸਕਣ।

ਇਹ ਕੰਮ ਕਿਵੇਂ ਕਰਦੀ ਹੈ?

ਜਦੋਂ ਤੁਸੀਂ ਟਿਕਾਣੇ ਦੀ ਮੰਗ ਕਰਨ ਵਾਲੀ ਸਾਇਟ ਉੱਤੇ ਜਾਂਦੇ ਹੋ ਤਾਂ, ਫਾਇਰਫਾਕਸ ਤੁਹਾਨੂੰ ਆਪਣਾ ਟਿਕਾਣਾ ਸਾਂਝਾ ਕਰਨ ਲਈ ਪੁੱਛੇਗਾ।

ਜੇ ਤੁਸੀਂ ਸਹਿਮਤ ਹੁੰਦੇ ਹੋ ਤਾਂ ਫਾਇਰਫਾਕਸ ਤੁਹਾਡੇ ਨੇੜਲੇ ਬੇਤਾਰ ਵਰਤੋਂ ਪੁਆਇੰਟ ਅਤੇ ਤੁਹਾਡੇ ਕੰਪਿਊਟਰ ਦੇ ਆਈ.ਪੀ. (IP) ਐਡਰੈੱਸ ਬਾਰੇ ਜਾਣਕਾਰੀ ਇੱਕਠੀ ਕਰਦਾ ਹੈ। ਤਦ ਫਾਇਰਫਾਕਸ ਇਹ ਜਾਣਕਾਰੀ ਨੂੰ ਮੁੱਢਲੇ ਭੂਗੋਲਿਕ-ਟਿਕਾਣਾ ਦੇਣ ਵਾਲੀ ਸਰਵਿਸ, ਗੂਗਲ ਟਿਕਾਣਾ ਸਰਵਿਸ, ਨੂੰ ਭੇਜਦਾ ਹ, ਤਾਂ ਕਿ ਤੁਹਾਡੇ ਟਿਕਾਣਾ ਦੇ ਅੰਦਾਜ਼ਾ ਲਾਇਆ ਜਾ ਸਕੇ। ਤਦ ਟਿਕਾਣਾ ਅੰਦਾਜ਼ਾ ਮੰਗਣ ਵਾਲੀ ਵੈੱਬ ਸਾਈਟ ਨਾਲ ਸਾਂਝਾ ਕੀਤਾ ਜਾਂਦਾ ਹੈ।

ਜੇ ਤੁਸੀਂ ਸਹਿਮਤ ਨਹੀਂ ਹੁੰਦੇ ਹੋ ਤਾਂ ਫਾਇਰਫਾਕਸ ਕੁਝ ਨਹੀਂ ਕਰੇਗਾ।

ਟਿਕਾਣੇ ਕਿੰਨੇ ਕੁ ਸਹੀਂ ਹੁੰਦੇ ਹਨ?

ਇਹ ਗੱਲ ਟਿਕਾਣੇ ਤੋਂ ਟਿਕਾਣੇ ਉੱਤੇ ਨਿਰਭਰ ਕਰਦੀ ਹੈ। ਕੁਝ ਥਾਵਾਂ ਉੱਤੇ, ਸਾਡੇ ਸਰਵਿਸ ਦੇਣ ਵਾਲੇ ਟਿਕਾਣਾ ਕੁਝ ਕੁ ਮੀਟਰਾਂ ਤੱਕ ਸਹੀਂ ਦੱਸਦੇ ਹਨ। ਪਰ, ਹੋਰ ਖੇਤਰਾਂ ਵਿੱਚ ਇਹ ਵੱਧ ਵੀ ਹੋ ਸਕਦਾ ਹੈ। ਸਭ ਟਿਕਾਣੇ, ਜੋ ਸਾਡੇ ਸਰਵਿਸ ਦੇਣ ਵਾਲੇ ਉਪਲੱਬਧ ਕਰਵਾਉਂਦੇ ਹਨ, ਕੇਵਲ ਅੰਦਾਜ਼ੇ ਹੀ ਹਨ ਅਤੇ ਅਸੀਂ ਦਿੱਤੇ ਟਿਕਾਣਿਆਂ ਦੇ ਠੀਕ ਹੋਣ ਦੀ ਗਾਰੰਟੀ ਨਹੀਂ ਦਿੰਦੇ ਹਾਂ। ਇਹ ਜਾਣਕਾਰੀ ਨੂੰ ਸੰਕਟ ਦੀ ਹਾਲਤ (ਐਮਰਜੈਂਸੀ) ਲਈ ਨਾ ਵਰਤੋਂ। ਹਮੇਸ਼ਾ ਸੋਚ ਸਮਝ ਕੇ ਵਰਤੋਂ।

ਕਿਹੜੀ ਜਾਣਕਾਰੀ ਭੇਜੀ ਜਾਂਦੀ ਹੈ ਅਤੇ ਕਿਸ ਨੂੰ? ਮੇਰੀ ਨਿੱਜੀ ਜਾਣਕਾਰੀ (ਪਰਾਈਵੇਸੀ) ਕਿਵੇਂ ਸੁਰੱਖਿਅਤ ਹੈ?

ਤੁਹਾਡੀ ਨਿੱਜੀ ਜਾਣਕਾਰੀ (ਪਰਾਈਵੇਸੀ) ਸਾਡੇ ਵਾਸਤੇ ਬਹੁਤ ਖਾਸ ਹੈ ਅਤੇ ਫਾਇਰਫਾਕਸ ਤੁਹਾਡਾ ਟਿਕਾਣਾ ਤੁਹਾਡੇ ਅਧਿਕਾਰਾਂ ਤੋਂ ਬਿਨਾਂ ਸਾਂਝਾ ਨਹੀਂ ਕਰੇਗਾ। ਜਦੋਂ ਤੁਸੀਂ ਇੱਕ ਪੇਜ਼ ਖੋਲ੍ਹਦੇ ਹੋ, ਜੋ ਕਿ ਤੁਹਾਡੀ ਜਾਣਕਾਰੀ ਬਾਰੇ ਮੰਗ ਕਰਦਾ ਹੈ ਤਾਂ ਤੁਹਾਨੂੰ ਕੋਈ ਵੀ ਜਾਣਕਾਰੀ ਉਸ ਸਾਈਟ ਅਤੇ ਸਾਡਾ ਸੁਤੰਤਰ-ਧਿਰ ਸਵਰਿਸ ਦੇਣ ਵਾਲੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਵੇਗਾ।

ਮੂਲ ਰੂਪ ਵਿੱਚ, ਤੁਹਾਡਾ ਟਿਕਾਣਾ ਪਤਾ ਕਰਨ ਵਾਸਤੇ ਫਾਇਰਫਾਕਸ ਗੂਗਲ ਟਿਕਾਣਾ ਸਰਵਿਸ ਨੂੰ ਹੇਠ ਦਿੱਤੀ ਜਾਣਕਾਰੀ ਭੇਜ ਕੇ ਵਰਤਦਾ ਹੈ:

 • ਤੁਹਾਡੇ ਕੰਪਿਊਟਰ ਦਾ ਆਈ.ਪੀ. (IP) ਐਡਰੈੱਸ,
 • ਤੁਹਾਡੇ ਨੇੜਲੇ ਬੇਤਾਰ ਅਸੈੱਸ ਪੁਆਇੰਟ (WAP) ਬਾਰੇ ਜਾਣਕਾਰੀ ਅਤੇ
 • ਇੱਕ ਰਲਵਾਂ ਕਲਾਇਟ ਪਛਾਣਕਰਤਾ, ਜੋ ਕਿ ਗੂਗਲ ਵਲੋਂ ਦਿੱਤਾ ਜਾਂਦਾ ਹੈ, ਹਰੇਕ ਦੂਜੇ ਹਫ਼ਤੇ ਜਿਸ ਦੀ ਮਿਆਦ ਖ਼ਤਮ ਹੋ ਜਾਂਦੀ ਹੈ।

ਫਾਇਰਫਾਕਸ ਵਲੋਂ ਇੱਕਠੀ ਕੀਤੀ ਅਤੇ ਵਰਤੀ ਗਈ ਜਾਣਕਾਰੀ ਬਾਰੇ ਪੂਰਾ ਵੇਰਵਾ ਵੇਖਣ ਲਈ ਫਾਇਰਫਾਕਸ ਪਰਾਈਵੇਸੀ ਪਾਲਸੀ (Firefox Privacy Policy) (ਅੰਗਰੇਜ਼ੀ ਵਿੱਚ ) ਵੇਖੋ

ਗੂਗਲ ਟਿਕਾਣਾ ਸਰਵਿਸ ਤਦ ਤੁਹਾਡੇ ਸੰਭਾਵਿਤ ਭੂਗੋਲਿਕ-ਟਿਕਾਣੇ ਦਾ ਅੰਦਾਜ਼ਾ (ਜਿਵੇਂ ਕਿ ਲੰਬਕਾਰ ਅਤੇ ਵਿਥਕਾਰ) ਬਾਰੇ ਅੰਦਾਜ਼ਾ ਲਗਾਉਦੀ ਹੈ। ਗੂਗਲ (Google) ਭੂਗੋਲਿਕ-ਟਿਕਾਣਾ ਪਰਾਈਵੇਸੀ ਨੀਤੀ (in English) ਵਿੱਚ ਵੇਖੋ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਾਸਤੇ ਜਾਣਕਾਰੀ ਨੂੰ ਇੱਕ ਇੰਕ੍ਰਿਪਟਡ ਕੁਨੈਕਸ਼ਨ ਉੱਤੇ ਭੇਜਿਆ ਜਾਂਦਾ ਹੈ। ਇੱਕ ਵਾਰ ਜਦੋਂ ਫਾਇਰਫਾਕਸ ਨੂੰ ਤੁਹਾਡੀ ਟਿਕਾਣਾ ਜਾਣਕਾਰੀ ਮਿਲ ਜਾਵੇ ਤਾਂ ਇਹ ਉਸ ਵੈੱਬਸਾਈਟ ਨੂੰ ਭੇਜ ਦਿੱਤੀ ਜਾਂਦੀ ਹੈ, ਜੋ ਇਸ ਦੀ ਮੰਗ ਕਰਦੀ ਹੈ। ਕਿਸੇ ਵੀ ਮੌਕੇ ਉੱਤੇ ਤੁਹਾਡੇ ਵਲੋਂ ਖੋਲ੍ਹੀ ਗਈ ਵੈੱਬ ਸਾਈਟ ਦਾ ਨਾਂ ਜਾਂ ਟਿਕਾਣਾ ਜਾਂ ਕੋਈ ਵੀ ਕੂਕੀਜ਼ ਗੂਗਲ ਟਿਕਾਣਾ ਸਰਵਿਸ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ।

ਕਦੇ ਵੀ ਮੋਜ਼ੀਲਾ (Mozilla) ਜਾਂ ਗੂਗਲ (Google) ਗੂਗਲ ਟਿਕਾਣਾ ਸਰਵਿਸ ਵਲੋਂ ਇੱਕਠੀ ਕੀਤੀ ਗਈ ਜਾਣਕਾਰੀ ਨੂੰ ਤੁਹਾਨੂੰ ਪਛਾਣਨ ਜਾਂ ਤੁਹਾਡੀ ਜਾਸੂਸੀ ਕਰਨ ਲਈ ਨਹੀਂ ਵਰਤਣਗੇ।

ਤੁਹਾਡੀ ਟਿਕਾਣਾ ਜਾਣਕਾਰੀ ਨਾਲ ਜਾਣਕਾਰੀ ਮੰਗਣ ਵਾਲੀ ਵੈੱਬ ਸਾਈਟ ਕੀ ਕਰਨਾ ਚਾਹੁੰਦੀ ਹੈ, ਵੈੱਬਸਾਈਟ ਦੀ ਪਰਾਈਵੇਸੀ ਨੀਤੀ ਵੇਖੋ ਜੀ।

ਆਪਣੀ ਪਰਾਈਵੇਸੀ ਬਾਰੇ ਹੋਰ ਜਾਣਕਾਰੀ ਲਈ, ਤੁਹਾਨੂੰ ਪੜ੍ਹਨਾ ਚਾਹੀਦਾ ਹੈ:

ਕੀ ਮੈਨੂੰ ਵੈੱਬ ਬਰਾਊਜ਼ ਕਰਨ ਦੌਰਾਨ ਟਰੈਕ ਕੀਤਾ ਜਾਂਦਾ ਹੈ?

ਨਹੀਂ। ਫਾਇਰਫਾਕਸ ਕੇਵਲ ਇੱਕ ਟਿਕਾਣੇ ਬਾਰੇ ਹੀ ਮੰਗ ਕਰਦਾ ਹੈ, ਜਦੋਂ ਕਿ ਵੈੱਬ ਸਾਈਟ ਲਈ ਮੰਗ ਕਰਦਾ ਹੈ ਅਤੇ ਤੁਹਾਡਾ ਟਿਕਾਣਾ ਤਾਂ ਹੀ ਸਾਂਝਾ ਕਰਦਾ ਹੈ, ਜਦੋਂ ਯੂਜ਼ਰ ਇਹ ਮੰਗ ਮੰਨ ਲਵੇ। ਫਾਇਰਫਾਕਸ ਤੁਹਾਡੇ ਵਲੋਂ ਬਰਾਊਜ਼ ਕੀਤੇ ਤੁਹਾਡੇ ਟਿਕਾਣੇ ਨੂੰ ਟਰੈਕ ਜਾਂ ਯਾਦ ਨਹੀਂ ਰੱਖਦਾ ਹੈ।

ਮੈਂ ਸਾਈਟ ਲਈ ਦਿੱਤੇ ਅਧਿਕਾਰ ਵਾਪਸ ਕਿਵੇਂ ਲਵਾਂ?

ਜੇ ਤੁਸੀਂ ਇੱਕ ਸਾਈਟ ਨੂੰ ਆਪਣੇ ਟਿਕਾਣੇ ਬਾਰੇ ਫਾਇਰਫਾਕਸ ਅਧਿਕਾਰ ਪੱਕੇ ਤੌਰ ਉੱਤੇ ਦੇ ਦਿੱਤੇ ਹਨ ਅਤੇ ਬਾਅਦ ਵਿੱਚ ਤੁਹਾਡਾ ਵਿਚਾਰ ਬਦਲ ਗਿਆ ਤਾਂ ਤੁਸੀਂ ਇਹ ਅਧਿਕਾਰ ਵਾਪਸ ਵੀ ਲੈ ਸਕਦੇ ਹੋ, ਹੇਠ ਦਿੱਤੇ ਮੁਤਾਬਕ:

 • ਸਾਈਟ ਉੱਤੇ ਜਾਉ, ਜਿਸ ਲਈ ਤੁਸੀਂ ਅਧਿਕਾਰ ਦਿੱਤੇ ਹਨ
 • ਟੂਲ ਮੇਨੂ ਉੱਤੇ ਜਾਓ, ਪੇਜ਼ ਜਾਣਕਾਰੀ ਨੂੰ ਚੁਣੋ
 • ਅਧਿਕਾਰ ਟੈਬ ਚੁਣੋ
 • ਟਿਕਾਣਾ ਸਾਂਝਾ ਸੈਟਿੰਗ ਬਦਲੋ

ਮੈਂ ਟਿਕਾਣੇ ਬਾਰੇ ਜਾਣਕਾਰੀ ਨਾਲ ਬਰਾਊਜ਼ਿੰਗ ਨੂੰ ਪੱਕੇ ਤੌਰ ਉੱਤੇ ਕਿਵੇਂ ਬੰਦ ਕਰ ਸਕਦਾ ਹਾਂ?

ਭੂਗੋਲਿਕ-ਟਿਕਾਣਾ ਜਾਣਕਾਰੀ ਬਰਾਊਜ਼ਿੰਗ ਫਾਇਰਫਾਕਸ ਵਿੱਚ ਅਧਿਕਾਰ ਅਧੀਨ ਹੀ ਹੈ। ਕੋਈ ਵੀ ਟਿਕਾਣਾ ਜਾਣਕਾਰੀ ਤੁਹਾਡੇ ਅਧਿਕਾਰਾਂ ਤੋਂ ਬਿਨਾਂ ਨਹੀਂ ਭੇਜੀ ਜਾਂਦੀ ਹੈ। ਜੇ ਤੁਸੀਂ ਇਹ ਫੀਚਰ ਨੂੰ ਪੱਕੇ ਤੌਰ ਉੱਤੇ ਬੰਦ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੇ ਸਟੈਪ ਹਨ:

 • URL ਪੱਟੀ ਵਿੱਚ about:config ਲਿਖੋ
 • geo.enabled ਲਿਖੋ
 • geo.enabled ਪਸੰਦ ਉੱਤੇ ਦੋ ਵਾਰ ਕਲਿੱਕ ਕਰੋ
 • ਟਿਕਾਣੇ ਬਾਰੇ ਜਾਣਕਾਰੀ ਨਾਲ ਬਰਾਊਜ਼ਿੰਗ ਹੁਣ ਬੰਦ ਹੋ ਗਈ ਹੈ

ਮੈਂ ਆਪਣੀ ਵੈਬ ਸਾਈਟ ਲਈ ਭੂਗੋਲਿਕ-ਟਿਕਾਣੇ ਲਈ ਸਹਿਯੋਗ ਕਿਵੇਂ ਜੋੜ ਸਕਦਾ/ਸਕਦੀ ਹਾਂ?

ਤੁਸੀਂ ਆਪਣੀ ਸੇਵਾ ਵਿੱਚ ਭੂਗੋਲਿਕ-ਟਿਕਾਣਾ ਸਹਿਯੋਗ ਜੋੜਨ ਲਈ Mozilla Developer Center ਤੋਂ ਹਦਾਇਤਾਂ ਦੀ ਪਾਲਣਾ ਕਰ ਸਕਦੇ ਹੋ।