ਮੋਜ਼ੀਲਾ ਇੱਕ ਆਮ ਕਿਸਮ ਦੀ ਸਾਫਟਵੇਅਰ ਕੰਪਨੀ ਨਹੀਂ ਹੈ। ਅਸੀਂ ਇੱਕ ਗਲੋਬਲ ਕਮਿਊਨਟੀ ਹਾਂ, ਜੋ ਕਿ ਮੁਫ਼ਤ, ਖੁੱਲ੍ਹੇ ਸਾਫਟਵੇਅਰ ਪਰੋਡੱਕਟ ਅਤੇ ਤਕਨੀਕਾਂ ਬਣਾਉਦੀ ਹੈ, ਜੋ ਕਿ ਹਰੇਕ ਥਾਂ ਲੋਕਾਂ ਲਈ ਆਨਲਾਈਨ ਤਜਰਬਾ ਵਧੀਆ ਬਣਾਉਦੀ ਹੈ। ਸਾਡੇ ਵਿੱਚ ਸੰਸਾਰ ਭਰ ਤੋਂ ਪਰੋਗਰਾਮਰ, ਮਾਰਕੀਟ-ਮਾਹਰ, ਟੈਸਟਰ ਅਤੇ ਵਕੀਲ ਹਨ, ਜੋ ਕਿ ਯਕੀਨੀ ਬਣਾਉਦੇ ਹਨ ਕਿ ਵੈੱਬ ਖੁੱਲ੍ਹਾਂ ਸਾਂਝਾ ਪਬਲਿਕ ਸਰੋਤ ਰਹੇ। ਅਸੀਂ ਯਕੀਨ ਰੱਖਦੇ ਹਾਂ ਕਿ ਓਪਨ ਸਟੈਂਡਰਡ ਚੋਣ ਅਤੇ ਕਾਢ ਲਈ ਹੈ ਅਤੇ ਇਸ ਨੂੰ ਵਧਾਉਦੀ ਹੈ, ਜਿਸ ਨਾਲ ਹਰੇਕ ਲਈ ਹਰੇਕ ਥਾਂ ਸਭ ਤੋਂ ਸੁਰੱਖਿਅਤ, ਸਭ ਤੋਂ ਤੇਜ਼ ਅਤੇ ਸਭ ਤੋਂ ਸੰਭਵ ਵਧੀਆ ਆਨਲਾਈਨ ਤਜਰਬਾ ਰੱਖਣ ਲਈ ਹੈ।
ਸਾਡੇ ਇਨਾਮ-ਜੇਤੂ, ਓਪਨ-ਸੋਰਸ ਸਾਫਟਵੇਅਰ ਪਰੋਡੱਕਟ ਅਤੇ ਤਕਨੀਕਾਂ ਨੂੰ ਹਰੇਕ ਥਾਂ ਵਾਸਤੇ ਲੋਕਾਂ ਵਿੱਚ 40 ਤੋਂ ਵੱਧ ਭਾਸ਼ਾਵਾਂ ਵਿੱਚ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਮੋਜ਼ੀਲਾ ਦਾ ਹੈੱਡਕੁਆਟਰਮਾਊਂਟੇਨ ਵਿਊ, ਕੈਲੇਫੋਰਨੀਆ ਵਿੱਚ ਹੈ, ਜਦੋਂ ਕਿ ਰੀਜਿਨਲ ਦਫ਼ਤਰ ਆਕਲੈਂਡ, ਬੀਜਿੰਗ, ਕੋਪਿਨਹਜਨ, ਪੈਰਿਸ, ਟੋਕਿਓ ਅਤੇ ਟੋਰਾਂਟੋ ਵਿੱਚ ਹਨ।
